Home updates ਸਵੈ ਪ੍ਰੇਰਨਾ “ਅਜੇ ਬੋਟ ਤੋਂ ਪੰਛੀ ਹੋਏ ਖੰਭ ਤਾਂ ਅਜੇ ਖਿਲਾਰਾਂਗੇ,ਲੈ ਕੇ ਹਵਾ ਤੋਂ ਹੌੰਸਲੇ ਉੱਚੇ ਅੰਬਰੀਂ ਉਡਾਰੀ ਲਾਵਾਂਗੇ”…….ਜਸਵਿੰਦਰ ਕੌਰ

ਸਵੈ ਪ੍ਰੇਰਨਾ “ਅਜੇ ਬੋਟ ਤੋਂ ਪੰਛੀ ਹੋਏ ਖੰਭ ਤਾਂ ਅਜੇ ਖਿਲਾਰਾਂਗੇ,ਲੈ ਕੇ ਹਵਾ ਤੋਂ ਹੌੰਸਲੇ ਉੱਚੇ ਅੰਬਰੀਂ ਉਡਾਰੀ ਲਾਵਾਂਗੇ”…….ਜਸਵਿੰਦਰ ਕੌਰ

2 second read
0
0
21

ਸਵੈ ਪ੍ਰੇਰਨਾ
“ਅਜੇ ਬੋਟ ਤੋਂ ਪੰਛੀ ਹੋਏ ਖੰਭ ਤਾਂ ਅਜੇ ਖਿਲਾਰਾਂਗੇ,ਲੈ ਕੇ ਹਵਾ ਤੋਂ ਹੌੰਸਲੇ ਉੱਚੇ ਅੰਬਰੀਂ ਉਡਾਰੀ ਲਾਵਾਂਗੇ”
ਜੇਕਰ ਬੰਦੇ ਅੰਦਰ ‘ਸਵੈ ਵਿਸ਼ਵਾਸ’ ਦਾ ਬੀਜ ਹੈ ਤੇ ਉਹ ਇਸ ਨੂੰ ‘ਸਵੈ ਪ੍ਰੇਰਨਾ’ ਦਾ ਪਾਣੀ ਵੀ ਦਿੰਦਾ ਹੈ ਤਾਂ ਉਹਦੇ ਅੰਦਰ ‘ਜ਼ਿੰਦਾਦਿਲੀ’ ਦੇ ਫੁੱਲ ਜ਼ਰੂਰ ਖਿੜਦੇ ਨੇ !ਸਵੈ ਪ੍ਰੇਰਨਾ ਏ ਸਾਡੇ ਆਪਣੇ ਅੰਦਰ ਦੇ ਜਜ਼ਬੇ ਤੇ ਜਨੂੰਨ ਦੀ ਆਵਾਜ਼ ਇਹ ਆਵਾਜ਼ ਜਦ ਸਾਡੇ ਕੰਨਾਂ ‘ਚ ਪੈਂਦੀ ਏ ਨਾ ਤਾਂ ਸਾਡੀਆਂ ਅੱਖਾਂ ਦੇ ਕਪਾਟ ਪੂਰੀ ਤਰ੍ਹਾਂ ਖੁੱਲ੍ਹ ਜਾਂਦੇ ਨੇ,-ਕੁਝ ਕਰ ਦਿਖਾਉਣ ਦਾ ਜਜ਼ਬਾ ਅੰਦਰ ਪੈਦਾ ਹੁੰਦਿਆਂ ਹੀ ਰਗਾਂ ‘ਚ ਖੂਨ ਤੇਜ਼ੀ ਨਾਲ ਦੌੜਨ ਲੱਗਦਾ ਏ, ਦਿਮਾਗ਼ ‘ਚ ਸੂਝ-ਬੂਝ ਦੇ ਵਿਚਾਰਾਂ ਦੇ ਕੁਨੈਕਸ਼ਨ ਜੁੜਨ ਲੱਗਦੇ ਨੇ,ਦਿਮਾਗ ਦੇ ਗਿਆਨ ਦੀ ਬੱਤੀ ਆਪਣੇ ਆਪ ਜਗਣ ਲਗਦੀ ਏ -ਇਹ ਸਾਰਾ ਕ੍ਰਿਸ਼ਮਾ ਹੁੰਦਾ ਏ ਸਵੈ ਪ੍ਰੇਰਨਾ ਨਾਲ।ਸਫਲਤਾ ਦਾ ਤਾਲਾ ਖੋਲ੍ਹਣ ਲਈ ਤੁਹਾਨੂੰ ਚਾਰ ਚਾਬੀਆਂ ਦੀ ਲੋੜ ਹੈ –੧.ਆਪਣਾ ਉਦੇਸ਼ ਨਿਰਧਾਰਿਤ ਕਰੋ! ੨.ਸਵੈ ਪ੍ਰੇਰਨਾ ੩.ਸਵੈ ਵਿਸ਼ਲੇਸ਼ਣ ੪.ਮਿੱਥੇ ਨਿਸ਼ਾਨੇ ਤੇ ਧਿਆਨ ਕੇਂਦਰਿਤ ਰੱਖੋ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦੌੜ ਦੇ ਮੈਦਾਨ ਵਿੱਚ ਖਿਡਾਰੀ ਆਪਣੇ ਨਿਸ਼ਾਨੇ ਤੇ ਆਪਣਾ ਧਿਆਨ ਕੇਂਦਰਤ ਰਖਦਾ ਹੈ।ਸੈਲਫ ਸਟਾਰਟ ਬਣੋ ਕਿਉਂਕਿ ਇਹੀ ਚੀਜ਼ਾਂ ਸਮਾਰਟ ਦੀ ਕੈਟੇਗਰੀ ‘ਚ ਆਉੰਦੀਆਂ ਨੇ!
“ਇੱਲਾਂ ਵਾਂਗ ਛੱਡ ਛੋਟੇ ਸ਼ਿਕਾਰ ਲੱਭਣੇ, ਬੰਨ ਬਾਜ ਜੇ ਬਾਜ਼ੀ ਮਾਰਨੀ ਏ,ਰੱਖ ਵੱਡੇ ਕੰਮਾਂ ਲਈ ਵੱਡੇ ਜੇਰੇ, ਵਿੱਚ ਤੂਫ਼ਾਨਾਂ ਜੇ ਬੇੜੀ ਉਤਾਰਨੀ ਏ!

Leave a Reply

Your email address will not be published. Required fields are marked *

Check Also

डॉ विक्रम मेमोरियल चैरिटेबल ट्रस्ट द्वारा किडनी डोनर सम्मान एवं किडनी स्वास्थ्य जागरूकता समारोह का आयोजन

–समारोह में 24 किडनी डोनर्स सम्मानित,  75 प्रतिशत महिलाओं ने अपने सगे संबंधियों को अ…